ਧਿਆਨ ਇੱਕ ਅਧਿਆਤਮਿਕ ਅੰਦਰੂਨੀ ਸਫ਼ਰ-ਸਵਾਮੀ ਪਰਦੀਪ
ਆਦਮਪੁਰ, ()
-ਓ' ਯੈਸ ਮੈਂਟਲ ਹੈਲਕ ਐਂਡ ਮੈਡੀਟੇਸ਼ਨ ਸੈਂਟਰ (ਰਜਿ.) ਢੇਹਪੁਰ ਕਠਾਰ ਵੱਲੋਂ ਮਿਤੀ 10 ਜੁਲਾਈ ਦਿਨ ਐਤਵਾਰ ਨੂੰ ਸੰਸਥਾ ਦੇ ਮੁੱਖ ਦਫ਼ਤਰ 'ਚ ਇੱਕ ਰੋਜ਼ਾ ਮਿਸਟਿਕ ਰੋਜ਼ ਧਿਆਨ ਕੈਂਪ ਲਗਾਇਆ ਗਿਆ। ਮਿਸਟਿਕ ਰੋਜ਼ ਧਿਆਨ ਅਤੇ ਨ੍ਰਿਤ ਧਿਆਨ ਦਾ ਸੰਚਾਲਨ ਸੰਸਥਾ ਦੇ ਡਾਇਰੈਕਟਰ ਮੈਂਟਲ ਹੈਲਥ ਐਂਡ ਇਨਫਰਮੇਸ਼ਨ ਸਰਵਿਸ ਸਵਾਮੀ ਪਰਦੀਪ ਕੇ. ਐਨ. ਵੱਲੋਂ ਕੀਤਾ ਗਿਆ। ਮਿਸਟਿਕ ਰੋਜ਼ ਧਿਆਨ ਤੋਂ ਬਾਅਦ ਸਵਾਮੀ ਪਰਦੀਪ ਨੇ ਧਿਆਨ ਤੋਂ ਪਹਿਲਾਂ ਅਤੇ ਧਿਆਨ ਤੋਂ ਬਾਅਦ 'ਚ ਸਾਧਕਾਂ ਨੂੰ ਆਉਣ ਵਾਲੀਆਂ ਸਰੀਰਿਕ ਤੇ ਮਾਨਸਿਕ ਤਬਦੀਲੀਆ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਧਿਆਨ ਨਾਲ ਜੁੜੇ ਹੋਏ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ। ਸਵਾਮੀ ਪਰਦੀਪ ਨੇ ਸਾਧਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਧਕਾਂ ਨੂੰ ਧਿਆਨ 'ਚ ਰਹਿੰਦਿਆਂ ਆਪਣੇ ਹੀ ਤਜ਼ਰਬਿਆਂ ਦਾ ਆਨੰਦ ਮਾਨਣਾ ਚਾਹੀਦਾ ਹੈ, ਕਿਉਂਕਿ ਧਿਆਨ ਇੱਕ ਐਹੋ ਜਿਹੀ ਅਵਸਥਾ ਹੈ ਜਿਹੜੀ ਸਾਨੂੰ ਸਾਡੇ ਨਾਲ , ਸਵੈ ਨਾਲ ਜੋੜਦੀ ਹੈ। ਉਨ•ਾਂ ਕਿਹਾ ਕਿ ਧਿਆਨ ਦਾ ਰਸਤਾ ਬੁੱਧਤਵ ਨੂੰ ਉਪਲਬੱਧ ਹੋਣ ਦਾ ਰਸਤਾ ਹੈ। ਧਿਆਨ ਇੱਕ ਅਧਿਆਤਿਕ ਅੰਦਰੂਨੀ ਸਫ਼ਰ ਹੈ, ਜਿਹੜਾ ਸਾਨੂੰ ਸਿੱਧਾਂ ਪ੍ਰਮਾਰਥ ਨਾਲ ਜੋੜਦਾ ਹੈ। ਸੰਸਥਾ ਦੇ ਚੇਅਰਮੈਨ ਡਾ.ਹਰਜੀਤ ਸਿੰਘ ਨੇ ਵੀ ਸਾਧਕਾਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਕਿਹਾ ਧਿਆਨ 'ਚ ਸਭ ਤੋਂ ਪਹਿਲਾਂ ਆਪਣੇ ਆਪ ਨਾਂਲ ਨੇੜਤਾ ਪੈਦਾ ਕਰਨਾ ਅਤਿ ਜ਼ਰੂਰੀ ਹੈ। ਉਨ•ਾਂ ਕਿਹਾ ਕਿ ਜਦੋਂ ਤੱਕ ਅਸੀਂ ਆਪਣਾ ਪ੍ਰਕਾਸ਼ ਨਹੀਂ ਬਣਦੇ ਅਸੀਂ ਦੂਸਰਿਆਂ ਨੂੰ ਕਿਵੇਂ ਰੌਸ਼ਨੀ ਦੇ ਸਕਦੇ ਹਾਂ। ਉਨ•ਾਂ ਕਿਹਾ ਕਿ ਦੂਸਰਿਆਂ ਨੂੰ ਰਸਤਾ ਦਿਖਾਉਣ ਤੋਂ ਪਹਿਲਾਂ ਸਾਡੀ ਆਪਣੀ ਮਾਨਸਿਕ ਸਿਹਤ ਤੰਦਰੁਸਤ ਹੋਣੀ ਚਾਹੀਦੀ ਹੈ। ਇਸ ਮਿਸਟਿਕ ਰੋਜ਼ ਧਿਆਨ ਕੈਂਪ 'ਚ ਸਵਾਮੀ ਪਰਦੀਪ, ਡਾ. ਹਰਜੀਤ ਸਿੰਘ ਚੇਅਰਮੈਨ, ਮੈਡਮ ਰਸ਼ਪਾਲ ਕੌਰ ਪ੍ਰਧਾਨ ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ ਅੰਬਾਲ ਜੱਟਾਂ ਹੁਸ਼ਿਆਰਪੁਰ, ਸ਼ਾਰਦਾ ਆਰ. ਐਨ. ਸਕੱਤਰ, ਹਰਬਿੰਦਰ ਕੌਰ ਹੈਪੀ ਮਸਾਣੀਆਂ ਕੈਸ਼ੀਅਰ ਕਮ ਕਾਰਜਕਾਰੀ ਮੈਂਬਰ, ਡਾ. ਗੁਰਦਰਸ਼ਨ ਸਿੰਘ ਕਾਰਜਕਾਰੀ ਮੈਂਬਰ, ਡਾ. ਮਨਦੀਪ ਕੌਰ, ਬਲਜੀਤ ਸਿੰਘ, ਇੰਦੂਬਾਲਾ, ਕਿਰਨ ਸ਼ਰਮਾ, ਨਰਿੰਦਰ ਕੁਮਾਰ ਦੂਸਹਾ, ਬਿਮਲਾ ਰਾਣੀ ਦਸੂਹਾ, ਓਸ਼ਿਨ, ਸ਼ੇਖਰ, ਪੂਰਨਿਮਾ, ਕਰਨਵੀਰ ਸਿੰਘ ਗੜ•ਦੀਵਾਲ, ਹਰਸਵੀਰ ਸਿੰਘ ਗੜ•ਦੀਵਾਲਾ, ਸ਼ੁੰਕੁਲਤਲਾ ਰਾਣੀ ਅਤੇ ਪ੍ਰੈਸ ਸਕੱਤਰ ਕਮਲਜੀਤ ਥਾਬਲਕੇ ਹਾਜ਼ਰ ਸਨ।